Saturday, 3 June 2017

ਹੈਕਸਾ ਏਕਸਪੀਰਿਏਂਸ ਸੇਂਟਰ ਬਣਿਆ ਲੁਧਿਆਣਾ ਵਿੱਚ ਕਾਰਾਂ ਦੇ ਸ਼ੌਕੀਨਾਂ ਦਾ ਪਸੰਦੀਦਾ ਵੀਕੇਂਡ ਠਿਕਾਣਾ

ਲੁਧਿਆਣਾ, 03 ਜੂਨ, 2017 (ਨੀਲ ਕਮਲ ਸੋਨੂੰ): ਲੁਧਿਆਣਾ ਵਿੱਚ ਕਾਰਾਂ ਦੇ ਸ਼ੌਕੀਨਾਂ ਦੀ ਵੱਧਦੀ ਦਿਲਚਸਪੀ ਦੇ ਮੱਦੇਨਜਰ, ਟਾਟਾ ਮੋਟਰਸ ਨੇ ਲੁਧਿਆਣਾ ਵਾਸੀਆਂ ਲਈ ਹੈਕਸਾ ਏਕਸਪੀਰਿਏਂਸ ਸੇਂਟਰ ਵਿੱਚ ਇੱਕ ਰੋਚਕ ਅਤੇ ਮੌਜ ਮਸਤੀ ਤੋਂ ਭਰਪੂਰ ਅਨੁਭਵ ਜੁਟਾਇਆ। ਇਸ ਅਨੂਠੀ ਏੰਗੇਜਮੇਂਟ ਐਕਟਿਵਿਟੀ ਦਾ ਆਯੋਜਨ ਗਵਰਨਮੇਂਟ ਕਾਜੇਲ ਆਫ ਵੂਮਨਸ ਗ੍ਰਾਉਂਡ, ਰਖਬਾਗ ਰੋਡ, ਲੁਧਿਆਣਾ ਵਿੱਚ ਕੀਤਾ ਗਿਆ ਜਿਸ ਵਿੱਚ ਇਸਦੇ ਮੌਜੂਦਾ ਅਤੇ ਸੰਭਾਵਿਤ ਗਾਹਕਾਂ ਨੇ ਵੀ ਭਾਗ ਲਿਆ।