Saturday, 1 July 2017

ਅੰਤਰਰਾਸ਼ਟਰੀ ਹਾਕੀ ਖਿਡਾਰਣ ਯੋਗਿਤਾ ਬਾਲੀ ਜੂਨੀਅਰ ਹਾਕੀ ਟੀਮ ਦੀ ਗੋਲ-ਕੀਪਿੰਗ ਕੋਚ ਬਣੀ

ਯੋਗਿਤਾ ਬਾਲੀ
ਯੋਗਿਤਾ ਬਾਲੀ
ਲੁਧਿਆਣਾ, 01 ਜੁਲਾਈ 2017 (ਆਨਲਾਈਨ ਨਿਊਜ਼ ਲੁਧਿਆਣਾ): ਭਾਰਤੀ ਹਾਕੀ ਟੀਮ ਦੀ ਚਰਚਿਤ ਗੋਲ-ਕੀਪਰ ਯੋਗਿਤਾ ਬਾਲੀ ਨੂੰ ਹਾਕੀ ਇੰਡੀਆ ਨੇ ਜੂਨੀਅਰ ਮਹਿਲਾ ਹਾਕੀ ਟੀਮ ਦੀ ਗੋਲ-ਕੀਪਿੰਗ ਕੋਚ ਲਗਾਇਆ ਗਿਆ ਹੈ। ਸਾਬਕਾ ਉਲੰਪੀਅਨ ਬਲਜੀਤ ਸਿੰਘ ਸੈਣੀ ਦੀ ਕੋਚਿੰਗ ਹੇਠ ਭਾਰਤੀ ਮਹਿਲਾ ਹਾਕੀ ਟੀਮ ਵਿਸ਼ਵ ਕੱਪ ਹਾਕੀ ਮੁਕਾਬਲੇ ਅਤੇ ਹੋਰ ਅੰਤਰਰਾਸ਼ਟਰੀ ਟੂਰਨਾਮੈਂਟਾਂ ਦੀ ਤਿਆਰੀ ਵੱਜੋਂ ਬੰਗਲੌਰ ਵਿਖੇ 33 ਖਿਡਾਰਣਾਂ ਨਾਲ ਅਭਿਆਸ ਕਰ ਰਹੀ ਹੈ। ਜਿਥੇ ਯੋਗਿਤਾ ਬਾਲੀ ਇਨਾਂ ਬੱਚਿਆਂ ਨੂੰ ਆਪਣੇ ਅੰਤਰਰਾਸਟਰੀ ਹਾਕੀ ਤਜ਼ਰਬਿਆਂ ਨਾਲ ਹਾਕੀ ਦੇ ਗੁਰ ਸਿਖਾ ਰਹੀ ਹੈ।

Monday, 5 June 2017

ਸੀਨੀਅਰ ਵਰਗ ਵਿਚ ਬੈਂਕ ਆਫ ਇੰਡੀਆ ਜਰਖੜ, ਜੂਨੀਅਰ ਵਿਚ ਕਿਲਾ ਰਾਏਪੁਰ ਬਣੇ ਚੈਂਪੀਅਨ

ਕੋਕਾ ਕੋਲਾ ਏਵਨ ਜਰਖੜ ਖੇਡਾਂ ਦੀ ਚੈਂਪੀਅਨ ਟੀਮ ਬੈਂਕ ਆਫ ਇੰਡੀਆ ਇਲੈਵਨ ਜਰਖੜ ਨੂੰ ਏਵਨ ਸਾਇਕਲਾਂ ਦੇ ਇਨਾਮ ਨਾਲ ਸਨਮਾਨਿਤ ਕਰਦੇ ਹੋਏ ਮੁੱਖ ਮਹਿਮਾਨ ਰਵਨੀਤ ਸਿੰਘ ਬਿੱਟੂ, ਪੱਪੀ ਸ਼ਾਹਪੁਰੀਆ, ਨਰਿੰਦਰਪਾਲ ਸਿੱਧੁ ਅਤੇ ਹੋਰ ਪ੍ਰਬੰਧਕ।
ਲੁਧਿਆਣਾ, 5 ਜੂਨ 2017 (ਨੀਲ ਕਮਲ ਸੋਨੂੰ): ਹਾਕੀ ਇੰਡੀਆ ਵੱਲੋਂ ਮਾਨਤਾ ਪ੍ਰਾਪਤ ਮਾਤਾ ਸਾਹਿਬ ਕੌਰ ਹਾਕੀ ਅਕਾਦਮੀ ਜਰਖੜ ਵੱਲੋਂ ਜਰਖੜ ਖੇਡਾਂ ਦਾ ਕੋਕਾ-ਕੋਲਾ, ਏਵਨ ਸਾਈਕਲ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਬੀਤੀ ਰਾਤ ਇੱਕ ਇਤਿਹਾਸਕ ਪੈੜਾਂ ਪਾਉਂਦਾ ਹੋਇਆ ਜਰਖੜ ਸਟੇਡੀਅਮ ਵਿਖੇ ਸਮਾਪਤ ਹੋਇਆ, ਜਿਸ ਵਿਚ ਹਾਕੀ ਦੇ ਸੀਨੀਅਰ ਵਰਗ ਵਿੱਚ ਬੈਂਕ ਆਫ ਇੰਡੀਆ ਇਲੈਵਨ ਜਰਖੜ ਅਤੇ ਜੂਨੀਅਰ ਵਰਗ ਵਿੱਚ ਗਰੇਵਾਲ ਅਕਾਦਮੀ ਕਿਲਾ ਰਾਏਪੁਰ ਨੇ ਆਪਣਾ ਜੇਤੂ ਚੈਂਪੀਅਨ ਮੋਰਚਾ ਫ਼ਤਹਿ ਕੀਤਾ।

ਬੈਂਕ ਆਫ ਇੰਡੀਆ ਜਰਖੜ ਅਤੇ ਰਾਮਪੁਰ ਦੀਆਂ ਟੀਮਾਂ ਵਿਚਕਾਰ ਹੋਵੇਗੀ ਖਿਤਾਬੀ ਦੌੜ

ਜਰਖੜ ਖੇਡਾਂ ਦੇ ਸੈਮੀਫਾਈਨਲ ਮੈਚਾਂ ਦੌਰਾਨ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ, ਸੁਰਜੀਤ ਸਿੰਘ ਸਾਹਨੇਵਾਲ, ਜਗਰੂਪ ਸਿੰਘ ਜਰਖੜ ਸਖਸ਼ੀਅਤਾਂ ਤੇ ਟੀਮਾਂ ਦਾ ਸਨਮਾਨ ਕਰਦੇ ਹੋਏ
ਲੁਧਿਆਣਾ, 04 ਜੂਨ 2017 (ਨੀਲ ਕਮਲ ਸੋਨੂੰ): ਹਾਕੀ ਇੰਡੀਆ ਵੱਲੋਂ ਮਾਨਤਾ ਪ੍ਰਾਪਤ ਮਾਤਾ ਸਾਹਿਬ ਕੌਰ ਹਾਕੀ ਅਕਾਦਮੀ ਜਰਖੜ ਵੱਲੋਂ ਕਰਵਾਏ ਜਾ ਰਹੇ ਜਰਖੜ ਖੇਡਾਂ ਦੇ ਓਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ ਦਾ ਖਿਤਾਬੀ ਭੇੜ ਬੈਂਕ ਆਫ ਇੰਡੀਆ ਇਲੈਵਨ ਜਰਖੜ ਅਤੇ ਨੀਟਾ ਕਲੱਬ ਰਾਮਪੁਰ ਦੇ ਵਿਚਕਾਰ ਹੋਵੇਗਾ।

Saturday, 3 June 2017

ਜੂਨੀਅਰ ਹਾਕੀ ਦਾ ਫਾਈਨਲ ਕਿਲਾ ਰਾਏਪੁਰ ਅਤੇ ਜਰਖੜ ਅਕਾਦਮੀ ਵਿਚਕਾਰ ਫਾਈਨਲ ਮੁਕਾਬਲਾ ਭਲਕੇ

ਵੱਖ-ਵੱਖ ਹਾਕੀ ਸੈਟਰਾਂ ਦੇ ਸਰਵੋਤਮ ਖਿਡਾਰੀਆਂ ਅਤੇ ਵਿਦਿਆਰਥੀਆਂ ਨੁੰ ਏਵਨ ਸਾਇਕਲਾਂ ਨਾਲ ਸਨਮਾਨਿਤ ਕਰਦੇ ਹੋਏ ਡਾ. ਐਚ.ਐਸ. ਚੀਮਾ, ਹਰਬਖਸ਼ ਸਿੰਘ ਗਰੇਵਾਲ, ਜਗਰੂਪ ਸਿੰਘ ਜਰਖੜ ਅਤੇ ਹੋਰ ਖੇਡ ਪ੍ਰਬੰਧਕ
ਲੁਧਿਆਣਾ, 03 ਜੂਨ 2017 (ਨੀਲ ਕਮਲ ਸੋਨੂੰ): ਹਾਕੀ ਇੰਡੀਆ ਵੱਲੋਂ ਮਾਨਤਾ ਪ੍ਰਾਪਤ ਮਾਤਾ ਸਾਹਿਬ ਕੌਰ ਹਾਕੀ ਅਕਾਦਮੀ ਜਰਖੜ ਵੱਲੋਂ ਕਰਵਾਏ ਜਾ ਰਹੇ ਜਰਖੜ ਖੇਡਾਂ ਦੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਜੂਨੀਅਰ ਵਰਗ ਦੇ ਖੇਡੇ ਗਏ ਸੈਮੀਫਾਈਨਲ ਮੈਚਾਂ ਵਿੱਚ ਅੱਜ ਗਰੇਵਾਲ ਅਕਾਦਮੀ ਕਿਲਾ ਰਾਏਪੁਰ ਨੇ ਸੰਤ ਫ਼ੳਮਪ;ਤਹਿ ਸਿੰਘ ਅਕਾਦਮੀ ਢੋਲਨ ਨੂੰ 3-2 ਨਾਲ, ਜਰਖੜ ਅਕਾਦਮੀ ਨੇ ਘਵੱਦੀ ਕੋਚਿੰਗ ਸੈਂਟਰ ਨੂੰ 5-3 ਨਾਲ ਹਰਾ ਕੇ ਆਪਣੀ ਥਾਂ ਪੱਕੀ ਕੀਤੀ। ਫਾਈਨਲ ਮੁਕਾਬਲੇ ਭਲਕੇ 4 ਜੂਨ ਨੂੰ ਹੋਵੇਗਾ।

Wednesday, 31 May 2017

ਜਰਖੜ ਖੇਡਾਂ ਦੇ ਫਾਈਨਲ ਤੇ ਪੰਜ ਸਮਾਜ ਸੇਵੀ ਸਖਸ਼ੀਅਤਾਂ ਦਾ ਹੋਵੇਗਾ ਸਨਮਾਨ

ਲੁਧਿਆਣਾ, 31 ਮਈ 2017 (ਨੀਲ ਕਮਲ ਸੋਨੂੰ): ਜਰਖੜ ਖੇਡਾਂ ਦਾ ਫਾਈਨਲ ਸਮਾਰੋਹ 4 ਜੂਨ ਦਿਨ ਐਤਵਾਰ ਰਾਤ 8 ਵਜੇ ਫਲੱਡ ਲਾਈਟਾਂ ਦੀ ਰੋਸ਼ਨੀ ਵਿੱਚ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਚ ਹੋਵੇਗਾ। ਇਸ ਮੌਕੇ ਜੂਨੀਅਰ ਅਤੇ ਸੀਨੀਅਰ ਵਰਗ ਦੇ ਫਾਈਨਲ ਮੁਕਾਬਲਿਆਂ ਤੋਂ ਇਲਾਵਾ ਖੇਡਾਂ ਅਤੇ ਸਮਾਜ ਦੇ ਹੋਰ ਖੇਤਰਾਂ ਵਿੱਚ ਵਧੀਆ ਸਮਾਜ ਸੇਵੀ ਪੰਜ ਸਖਸ਼ੀਅਤਾਂ ਦਾ ਵੱਖ-ਵੱਖ ਅਵਾਰਡਾਂ ਨਾਲ ਸਨਮਾਨ ਹੋਵੇਗਾ।