Friday, 18 August 2017

ਜ਼ਿਲਾ ਲੁਧਿਆਣਾ ਦੇ 107 ਸਰਕਾਰੀ ਸਕੂਲਾਂ ਦੀ ਇੱਕੋ ਵੇਲੇ ਅਚਨਚੇਤ ਚੈਕਿੰਗ

ਜ਼ਿਲਾ ਲੁਧਿਆਣਾ ਦੇ ਸਰਕਾਰੀ ਸਕੂਲਾਂ ਦੀ ਚੈਕਿੰਗ ਦੌਰਾਨ ਇੱਕ ਸਕੂਲ ਵਿਚ ਪੁੱਛ-ਗਿੱਛ ਕਰਦੇ ਅਫਸਰ
ਜ਼ਿਲਾ ਲੁਧਿਆਣਾ ਦੇ ਸਰਕਾਰੀ ਸਕੂਲਾਂ ਦੀ ਚੈਕਿੰਗ ਦੌਰਾਨ ਇੱਕ ਸਕੂਲ ਵਿਚ ਪੁੱਛ-ਗਿੱਛ ਕਰਦੇ ਅਫਸਰ
ਲੁਧਿਆਣਾ, 18 ਅਗਸਤ 2017 (ਤਰਵਿੰਦਰ ਕੌਰ): ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਮੇਂ ਦੌਰਾਨ ਪ੍ਰਾਪਤ ਹੋਈਆਂ ਹਦਾਇਤਾਂ ਅਤੇ ਪ੍ਰਦੀਪ ਕੁਮਾਰ ਅਗਰਵਾਲ, ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਕੀਤੇ ਗਏ ਹੁਕਮਾਂ ਦੀ ਪਾਲਣਾ ਵਿੱਚ 107 ਸਕੂਲਾਂ ਦੀ ਚੈਕਿੰਗ ਵੱਖ-ਵੱਖ ਵਿਭਾਗਾਂ ਦੇ ਗਜਟਿਡ ਅਫ਼ਸਰਾਂ ਵੱਲੋ ਇੱਕੋ ਵੇਲੇ ਕਰਵਾਈ ਗਈ। ਇਸ ਚੈਕਿੰਗ ਦੌਰਾਨ 12 (2 ਹੋਰ ਲੰਮੇ ਸਮੇਂ ਤੋਂ ਗੈਰ ਹਾਜ਼ਰ) ਅਧਿਆਪਕ ਅਤੇ ਤਕਰੀਬਨ 1637 (80 ਹੋਰ ਲੰਮੇ ਸਮੇਂ ਤੋਂ ਗੈਰ ਹਾਜ਼ਰ) ਵਿਦਿਆਰਥੀ ਗੈਰ ਹਾਜ਼ਰ ਪਾਏ ਗਏ।

ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਚੈਕਿੰਗ ਸਾਰੀਆਂ ਅੱਠ ਸਬ ਡਵੀਜਨਾਂ ਦੇ ਕਈ ਸਕੂਲਾਂ ਵਿੱਚ ਇੱਕੋ ਸਮੇਂ ਕੀਤੀ ਗਈ, ਜਿਸ ਦੌਰਾਨ ਪ੍ਰਿੰਸੀਪਲਾਂ ਨੂੰ ਹਦਾਇਤ ਕੀਤੀ ਗਈ ਕਿ ਪੀਣ ਵਾਲੇ ਪਾਣੀ ਦਾ ਉਚਿਤ ਪ੍ਰਬੰਧ ਕੀਤਾ ਜਾਵੇ ਅਤੇ ਸਕੂਲਾਂ ਦੀ ਸਾਫ ਸਫਾਈ ਵੱਲ ਖਾਸ ਧਿਆਨ ਦਿੱਤਾ ਜਾਵੇ ਅਤੇ ਨਾਲ ਹੀ ਇਹ ਵੀ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਸਕੂਲ ਦੀ ਲਾਇਬ੍ਰੇਰੀ, ਖੇਡ ਗਰਾਉਂਡ, ਲੈਬਾਰਟਰੀ, ਕੰਪਿਊਟਰ ਟ੍ਰੇਨਿੰਗ ਸੈਂਟਰ ਵੱਲ ਖਾਸ ਧਿਆਨ ਦਿੱਤਾ ਜਾਵੇ।

ਉਨਾਂ ਕਿਹਾ ਕਿ ਜ਼ਿਲਾ ਸਿੱਖਿਆ ਅਫਸਰ (ਸ) ਅਤੇ (ਪ) ਨੂੰ ਉਕਤ ਅਨੁਸਾਰ ਗੈਰ-ਹਾਜ਼ਰ ਅਧਿਆਪਕਾਂ ਦੇ ਖ਼ਿਲਾਫ ਕਾਰਵਾਈ ਕਰਨ ਲਈ ਅਤੇ ਗੈਰ-ਹਾਜ਼ਰ ਵਿਦਿਆਰਥੀਆਂ ਬਾਰੇ ਪੜਤਾਲ ਕਰਨ ਦੀ ਹਦਾਇਤ ਕਰ ਦਿੱਤੀ ਗਈ ਹੈ ਕਿ ਇਹ ਬੱਚੇ ਕਿਨਾਂ ਕਾਰਨਾਂ ਕਰਕੇ ਗੈਰ ਹਾਜ਼ਰ ਸਨ ਅਤੇ ਹਰ ਇੱਕ ਬੱਚੇ ਦਾ ਹਾਜ਼ਰ ਹੋਣਾ ਯਕੀਨੀ ਬਣਾਇਆ ਜਾਵੇ। ਉਨਾਂ ਕਿਹਾ ਕਿ ਜ਼ਿਲਾ ਲੁਧਿਆਣਾ ਵਿੱਚ ਦਫ਼ਤਰੀ ਅਤੇ ਸਮੇਂ ਦੀ ਪਾਬੰਦੀ ਨੂੰ ਬਣਾਈ ਰੱਖਣ ਲਈ ਭਵਿੱਖ ਵਿੱਚ ਵੀ ਅਜਿਹੀਆਂ ਚੈਕਿੰਗਾਂ ਜਾਰੀ ਰਹਿਣਗੀਆਂ।
Share This Article with your Friends

0 comments: