Thursday, 6 July 2017

ਜੀ.ਐਸ.ਟੀ ਦੇ ਵਿਰੋਧ 'ਚ ਕਪੜਾ ਕਾਰੋਬਾਰੀਆਂ ਨੇ ਅਣਮਿਥੇ ਸਮੇਂ ਲਈ ਕੀਤਾ ਕਾਰੋਬਾਰ ਬੰਦ

ਲੁਧਿਆਣਾ ਵਿਖੇ ਕੈਲੀਬਰ ਪਲਾਜਾ ਏ.ਸੀ ਦੇ ਕਾਰੋਬਾਰੀ ਕੇਂਦਰ ਸਰਕਾਰ ਵੱਲੋਂ ਲਗਾਏ ਗਏ ਜੀ.ਐਸ.ਟੀ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕਰਦੇ ਹੋਏ
ਲੁਧਿਆਣਾ ਵਿਖੇ ਕੈਲੀਬਰ ਪਲਾਜਾ ਏ.ਸੀ ਦੇ ਕਾਰੋਬਾਰੀ ਕੇਂਦਰ ਸਰਕਾਰ ਵੱਲੋਂ ਲਗਾਏ ਗਏ ਜੀ.ਐਸ.ਟੀ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕਰਦੇ ਹੋਏ
ਲੁਧਿਆਣਾ, 06 ਜੁਲਾਈ 2017 (ਆਨਲਾਈਨ ਨਿਊਜ਼ ਲੁਧਿਆਣਾ): ਕਪੜਾ ਕਾਰੋਬਾਰ 'ਤੇ ਜੀ.ਐਸ.ਟੀ ਲਗਾਏ ਜਾਣ ਦੇ ਵਿਰੋਧ ਵਿਚ ਅੱਜ ਕੈਲੀਬਰ ਪਲਾਜਾ ਏ.ਸੀ ਮਾਰਤੀਟ ਦੇ ਕਾਰੋਬਾਰੀਆਂ ਨੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਅਤੇ ਰੈਲੀ ਕਰਦਿਆ ਘੰਟਾਘਰ ਚੋਂਕ ਜਾ ਕੇ ਸਾਰੇ ਕਾਰੋਬਾਰੀਆਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜੀ ਕਰਦਿਆ ਕੱਪੜੇ ਉਤੇ ਲਗਾਏ ਗਏ ਜੀ.ਐਸ.ਟੀ ਨੂੰ ਵਾਪਸ ਲੈਣ ਦੀ ਮੰਗ ਕੀਤੀ।

ਇਸ ਮੌਕੇ ਪੰਜਾਬ ਹੋਲਸੇਲ ਕਲਾਥ ਮਰਚੈਂਟ ਅਸੋਸੀਏਸ਼ਨ ਦੇ ਅਹੁਦੇਦਾਰਾਂ ਰਾਜੇਸ਼ ਖੰਨਾ, ਰਜਨੀਸ਼ ਬਠੇਜਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਜਿਥੇ ਆਮ ਲੋਕਾਂ ਨੂੰ ਮਹਿੰਗਾਈ ਦੂਰ ਕਰਨ ਦਾ ਭਰੋਸਾ ਦਿਵਾਇਆ ਸੀ, ਉਥੇ ਹੀ ਕਾਰੋਬਾਰੀਆਂ ਨੂੰ ਵੀ ਚੰਗੇ ਦਿਨਾਂ ਦੇ ਸੁਪਨੇ ਦਿਖਾਏ ਸੀ ਪਰ ਸਰਕਾਰ ਬਨਣ ਤੋ ਬਾਅਦ ਹੁਣ ਤੱਕ ਮੋਦੀ ਸਰਕਾਰ ਵੱਲੋਂ ਕੇਵਲ ਤੇ ਕੇਵਲ ਆਮ ਆਦਮੀ ਨੂੰ ਪਰੇਸ਼ਾਨ ਹੀ ਕੀਤਾ ਹੈ। ਇਸ ਮੌਕੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਹੋਏ ਜਥੇਬੰਦੀ ਵੱਲੋਂ ਸਾਰੇ ਕਪੜਾ ਕਾਰੋਬਾਰੀਆਂ ਨੂੰ ਇਕਮੁੱਠ ਹੋ ਕੇ ਕੇਂਦਰ ਸਰਕਾਰ ਦੇ ਇਸ ਫੈਸਲੇ ਵਿਰੁੱਧ ਸਖ਼ਤ ਸਟੈਂਡ ਲੈਣ ਦੀ ਅਪੀਲ ਕਰਦਿਆ ਕਿਹਾ ਕਿ ਕਪੜਾ ਕਾਰੋਬਾਰੀਆਂ ਵੱਲੋਂ ਜੀ.ਐਸ.ਟੀ ਦੇ ਵਿਰੋਧ ਵਿਚ ਪੰਜਾਬ ਬੰਦ ਦੇ ਸੱਦੇ ਉਤੇ ਅੱਜ ਪੰਜਾਬ ਦੇ ਸਾਰੇ ਕਪੜਾ ਕਾਰੋਬਾਰੀਆਂ ਵੱਲੋਂ ਆਪਣਾ ਕਾਰੋਬਾਰ ਬੰਦ ਰੱਖਿਆ। ਉਨਾਂ ਕਿਹਾ ਕਿ ਇਸ ਸੰਬਧੀ ਉਹ ਕੇਂਦਰੀ ਰਾਜਮੰਤਰੀ ਮੇਘਵਾਲ ਨੂੰ ਵੀ ਮਿਲੇ ਹਨ, ਜਿਨਾਂ ਨੇ ਕਪੜੇ ਉਤੇ ਲਗੇ ਜੀ.ਐਸ.ਟੀ ਦੇ ਸਰਲੀਕਰਨ ਦੀ ਗੱਲ ਕਹੀ। ਪਰ ਕਪੜਾ ਕਾਰੋਬਾਰੀਆਂ ਵੱਲੋਂ ਸਰਲੀਕਰਨ ਨਹੀ ਸਗੋਂ ਕਪੜੇ ਉਤੇ ਲਗੇ ਜੀ.ਐਸ.ਟੀ ਨੂੰ ਹਟਾਏ ਜਾਣ ਦੀ ਮੰਗ ਕੀਤੀ।

ਖੰਨਾ ਨੇ ਕਿਹਾ ਕਿ ਕਪੜਾ ਕਾਰੋਬਾਰੀਆਂ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਉਨਾਂ ਦੀ ਕਪੜੇ 'ਤੇ ਜੀ.ਐਸ.ਟੀ ਹਟਾਏ ਜਾਣ ਤੱਕ ਅਨਿਸ਼ਚਿਤਕਾਲੀਨ ਹੜਤਾਲ ਕੀਤੀ ਜਾਵੇਗੀ ਅਤੇ ਕਾਰੋਬਾਰ ਪੁਰੀ ਤਰਾਂ ਠੱਪ ਰੱਖਿਆ ਜਾਵੇਗਾ। ਗੁਜਰਮੱਲ ਰੋਡ ਮਾਰਕੀਟ, ਕਰੀਮਪੁਰਾ ਬਾਜਾਰ ਦੀਆਂ ਦੁਕਾਨਦਾਰਾਂ ਅਤੇ ਸ਼ੋਅਰੂਮ ਮਾਲਕਾ ਨੇ ਆਪਣਾ ਕਾਰੋਬਾਰ ਬੰਦ ਰੱਖਕੇ ਕੇਂਦਰ ਸਰਕਾਰ ਤਰਫੋਂ ਕਪੜਾ ਕਾਰੋਬਾਰ ਉਤੇ ਲਗਾਏ ਗਏ 5 ਫੀਸਦੀ ਜੀ.ਐਸ.ਟੀ ਦਾ ਵਿਰੋਧ ਜਤਾਉਂਦਿਆ ਰੋਸ ਪ੍ਰਦਰਸ਼ਨ ਕੀਤਾ।

ਇਸ ਮੌਕੇ ਇਨਾਂ ਜਥੇਬੰਦੀਆਂ ਦੇ ਅਹੁਦੇਦਾਰਾਂ ਬਲਦੇਵ ਸਿੰਘ, ਅਮਿਤ ਤਨੇਜਾ, ਪਕੰਜ ਚਾਵਲਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਆਮ ਆਦਮੀ ਦੇ ਉਤੇ ਜੀ.ਐਸ.ਟੀ ਦੇ ਨਾਮ ਉਤੇ ਟੈਕਸਾਂ ਦਾ ਬੋਝ ਵਧਾ ਦਿੱਤਾ ਹੈ। ਇਸੇ ਤਰਾਂ ਇਸ ਕਾਰੋਬਾਰ ਨਾਲ ਜੁੜੇ ਵਪਾਰੀ ਜਿਥੇ ਵੱਡੇ ਸ਼ੋਅਰੂਮਾਂ ਦੇ ਮਾਲਕ ਹਨ, ਉਥੇ ਹੀ ਛੋਟੇ ਰਿਟੇਲ ਕਾਰੋਬਾਰੀ ਅਤੇ ਕਾਰੀਗਰ ਵੀ ਹਨ, ਜਿਨਾਂ ਪਾਸ ਲੋੜੀਂਦੀਆਂ ਸਹੁਲਤਾਂ ਅਤੇ ਜੀ.ਐਸ.ਟੀ ਵਰਗੀ ਪ੍ਰਕਿਰਿਆ ਦੀ ਜਾਣਕਾਰੀ ਨਹੀਂ ਹੈ। ਉਨਾਂ ਕਿਹਾ ਕਿ ਸਰਕਾਰ ਵਲੋਂ ਕਪੜੇ 'ਤੇ ਜੀ.ਐਸ.ਟੀ ਲਗਾਉਣ ਨਾਲ ਛੋਟਾ ਦੁਕਾਨਦਾਰ ਅਤੇ ਕਾਰੀਗਰ ਪੁਰੀ ਤਰਾਂ ਖਤਮ ਹੋ ਜਾਵੇਗਾ। ਉਨਾਂ ਕਿਹਾ ਕਿ ਜੀ.ਐਸ.ਟੀ ਦੇ ਮੁਤਾਬਿਕ ਹਰੇਕ ਕਾਰੀਗਰ ਨੂੰ ਆਪਣਾ ਤਿਆਰ ਸਮਾਨ ਵੇਚਨ ਲਈ 5 ਫੀਸਦੀ ਜੀ.ਐਸ.ਟੀ ਦੇਣਾ ਪਵੇਗਾ। ਉਨਾਂ ਕਿਹਾ ਕਿ ਕੇਂਦਰ ਸਰਕਾਰ ਜੀ.ਐਸ.ਟੀ ਦੇ ਨਾਮ 'ਤੇ ਦੇਸ਼ ਵਿਚੋਂ ਛੋਟੇ ਵਪਾਰੀਆਂ ਅਤੇ ਕਾਰੀਗਰਾਂ ਨੂੰ ਖਤਮ ਕਰਨ ਦੀ ਸੋਚ ਰਹੀ ਹੈ।

ਕਪੜਾ ਕਾਰੋਬਾਰੀਆਂ ਵੱਲੋਂ ਕੀਤੇ ਗਏ ਇਸ ਰੋਸ ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ਵਿਚ ਕਾਰੀਗਰ ਵੀ ਸ਼ਾਮਿਲ ਹੋਏ। ਇਸ ਮੌਕੇ ਤਰੁਣ ਖੰਨਾ, ਗੁਰਵਿੰਦਰ ਸਿੰਘ ਪਾਹਵਾ, ਡਿੰਪਲ, ਕੋਸ਼ਿਕ ਸੁਨੇਜਾ, ਪ੍ਰਦੀਪ ਛਾਬੜਾ, ਰਾਕੇਸ਼ ਕੁਮਾਰ, ਹਰਬੰਸ ਲਾਲ ਛਾਬੜਾ, ਨਰਿੰਦਰ ਮਨਚੰਦਾ, ਮਨੀਸ਼ ਗਰੋਵਰ, ਗੁਰਿੰਦਰਪਾਲ ਸਿੰਘ ਕੁੱਕੀ, ਅਨਿਲ ਤਨੇਜਾ, ਕਰਤਾਰ ਸਿੰਘ, ਗੁਰਦੀਪ ਸਿੰਘ, ਮਨੋਹਰ ਲਾਲ ਨਾਰੰਗ, ਪੋਪਟ ਲਾਲ, ਦਵਿੰਦਰ ਸਿੰਘ ਲਾਡੀ, ਅਸ਼ੋਕ ਕੁਮਾਰ, ਸਤਿਆਪਾਲ ਸਿੰਘ, ਹਰਜਿੰਦਰ ਸਿੰਘ, ਅਮਰਜੀਤ ਸਿੰਘ, ਕੁਲਦੀਪ ਸਿੰਘ, ਮੁਨੀਸ਼ ਗੁਪਤਾ, ਅਨਿਲ ਅਰੋੜਾ, ਗੁਰਵਿੰਦਰ ਪਾਹਵਾ, ਸਤੀਸ਼ ਰਾਧੇ, ਲਾਡੀ ਅਪਸਰਾਸ, ਡਿੰਪਲ ਜੇ.ਡੀ ਆਦਿ ਹਾਜਰ ਸਨ।
Share This Article with your Friends

0 comments: