Tuesday, 27 June 2017

ਯੂ.ਪੀ.ਐਲ. ਕੰਪਨੀ ਵੱਲੋਂ ਦੋ ਨਵੇ ਉੱਲੀਨਾਸ਼ਕ ਲਾਂਚ

ਯੂ.ਪੀ.ਐਲ. ਵੱਲੋ ਦੋ ਨਵੇ ਉੱਲੀਨਾਸ਼ਕਾਂ ਦੇ ਰਲੀਜ਼ ਸਮਾਰੋਹ ਮੌਕੇ ਸਮਾ ਰੋਸ਼ਨ ਕਰਕੇ ਆਪਣੀ ਹਾਜਰੀ ਭਰਦੇ ਹੋਏ ਧਾਲੀਵਾਲ ਕਿਸਾਨ ਐਗਰੋ ਸੇਵਾ ਸੈਂਟਰ ਤੋ ਰਵੀ ਧਾਲੀਵਾਲ ਆਲਾ ਅਧਿਕਾਰੀਆਂ ਨਾਲ
ਲੁਧਿਆਣਾ, 27 ਜੂਨ 2017 (ਆਨਲਾਈਨ ਨਿਊਜ਼ ਲੁਧਿਆਣਾ): ਕਿਸਾਨਾਂ ਦੀਆਂ ਫਸਲਾਂ ਨੂੰ ਉੱਲੀ ਰੋਗ ਸਮੇਤ ਹੋਰ ਵੱਖ ਵੱਖ ਕਿਸਮ ਦੇ ਰੋਗਾਂ ਤੋਂ ਬਚਾਉਣ ਅਤੇ ਫਸਲਾਂ ਦੇ ਵਾਧੇ ਲਈ ਯੂ.ਪੀ.ਐਲ ਕੰਪਨੀ ਵੱਲੋਂ ਲੁਧਿਆਣਾ ਵਿਖੇ ਕਿਸਾਨ ਮਿਲਣੀ ਅਤੇ ਡੀਲਰ ਮਿਲਣੀ ਸਮਾਰੋਹ ਅਯੋਜਿਤ ਕੀਤਾ ਗਿਆ। ਜਿਸ ਵਿੱਚ ਦੋ ਨਵੇ ਉੱਲੀਨਾਸ਼ਕ ਲਾਂਚ ਕੀਤੇ ਗਏ।

ਅਵਾਨਸਰ ਗਲੋ’ ਉੱਲੀਨਾਸ਼ਕ ਅੰਤਰਪ੍ਰਵਾਹੀ ਤੇ ਸਪਰਸ਼ਸ਼ੀਲ ਫੰਫੂਦਨਾਸ਼ਕ ਹੈ ਜੋ ਪੌਦੇ ਦੇ ਉੱਪਰੋ ਤਾਂ ਸਰੁੱਖਿਆ ਪਰਤ ਬਣਾਉਣਦਾ ਹੈ ਅਤੇ ਪੌਦੇ ਦੇ ਅੰਦਰ ਤੱਕ ਪਹੁੰਚ ਕੇ ਉਸ ਨੂੰ ਅਦਰੂਨੀ ਸੁਰੱਖਿਆ ਵੀ ਦਿੰਦਾ ਹੈ। ਇਹ ਮੀਹ ਪੈਣ ਤੋ ਬਾਅਦ ਵੀ ਫਸਲ ਨੂੰ ਲਗਾਤਾਰ ਸੁਰੱਖਿਆਤ ਰੱਖਦਾ ਹੈ। ਫਛੇਤੀ ਝੁਲਸ, ਅਗੇਤੀ ਝੁਲਸ, ਫੁੱਲਾਂ ਦਾ ਗਲਣਾ ਅਤੇ ਪੱਤਿਆਂ ਦੇ ਧੱਬੇ ਆਦਿ ਰੋਗਾਂ ਤੋ ਪੌਦੇ ਨੂੰ ਮੁਕਤ ਕਰਦਾ ਹੈ। ਦੂਜਾ ਉੱਲੀਨਾਸ਼ਕ ‘ਕੁਪ੍ਰੇਫਿਕਸ ਡਿਸਪਰਸ ਬੈਕਟੀਰੀਆ ਨਾਲ ਹੋਣ ਵਾਲੀਆਂ ਬੀਮਾਰੀਆਂ ਦੀ ਰੋਕਥਾਂਮ ਕਰਦਾ ਹੈ ।

ਇਸ ਸਮਾਰੋਹ ‘ਚ ਕਰੀਬ 500 ਦੇ ਕਰੀਬ ਕਿਸਾਨਾਂ ਤੋ ਇਲਾਵਾ ਵੱਡੀ ਗਿਣਤੀ’ਚ ਡੀਲਰਾਂ ਨੇ ਭਾਗ ਲਿਆ। ਜਿਨਾਂ ਨੂੰ ਯੂ.ਪੀ.ਐਲ ਦੇ ਵਿਗਆਨੀਆਂ ਨੇ ਉੱਲੀਨਾਸ਼ਕਾਂ ਦੀਆਂ ਤਕਨੀਕਾ ਅਤੇ ਵਰਤੋਂ ਦੇ ਢੰਗਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਤੇ ਯੂ.ਪੀ.ਐਲ ਦੇ ਜੋਨਲ ਬਿਜਨਸ ਮੁੱਖੀ ਕ੍ਰਿਸ਼ਨਾ ਮੋਹਣ ਰੈਡੀ, ਪੁਨੀਤ ਗੋਤਮ, ਪ੍ਰਦੀਪ ਸ਼ਰਮਾ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੁਪ੍ਰੋਫਿਕਸ ਡਿਸਪਰਸ ਇਹ ਯੂਪੀਐਲ ਦੀ ਦੂਸਰੀ ਪੇਸ਼ਕਸ਼ ਹੈ ਜੋ ਅਨੇਕਾ ਤਰਾਂ ਦੀਆਂ ਫਸਲਾਂ ਉੱਪਰ ਆਰਥਿਕ ਰੂਪ ਨਾਲ ਨੁਕਸਾਨ ਪਹੁੰਚਾਉਣ ਵਾਲੇ ਲਗਪਗ ਸਾਰੇ ਫਫੂੰਦਾ ਅਤੇ ਬੈਕਟੀਰਿਆਲ ਰੋਗਾਂ ਨੂੰ ਨਿਰੰਤਰ ਕਰਦਾ ਹੈ ਅਤੇ ਇਹ ਯੂਰਪ ਦਾ ਪ੍ਰਸਿੱਧ ਪ੍ਰੋਡਕਟ ਹੈ।

ਉਨਾਂ ਹੋਰ ਕਿਹਾ ਕਿ ਇਸ ਉਤਪਾਦ ਨਾਲ ਕਿਸਾਨਾਂ ਨੂੰ ਅਧਿਕ ਉਪਜ ਪ੍ਰਾਪਿਤ ਕਰਨ ਦਾ ਮੌਕਾ ਮਿਲੇਗਾ। ਧਾਲੀਵਾਲ ਐਗਰੋ ਕਿਸਾਨ ਸੇਵਾ ਸੈਂਟਰ ਹੰਬੜਾਂ ਤੋ ਰਵੀ ਧਾਲੀਵਾਲ ਨੇ ਸਮਾਰੋਹ’ਚ ਸਮਾ ਰੋਸ਼ਨ ਕਰਦਿਆਂ ਜਿੱਥੇ ਉਨਾ੍ਹ ਆਪਣੀ ਹਾਜਰੀ ਭਰੀ ਉੱਥੇ ਕਿਸਾਨਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਕਿਸਾਨ ਭਰਾ ਨਾਮਵਰ ਅਤੇ ਭਰੋਸੇਮੰਦ ਕੰਪਨੀਆਂ ਦੁਆਰਾ ਨਿਰਧਾਰਿਤ ਕੀਤੀਆਂ ਦਵਾਈਆਂ ਦਾ ਹੀ ਆਪਣੀਆਂ ਫਸਲਾਂ ਤੇ ਇਸਤੇਮਾਲ ਕਰਨ ਉਨਾਂ ਇਸ ਸਮਾਰੋਹ’ਚ ਦੋ ਨਵੇ ਲਾਂਚ ਕੀਤੇ ਉੱਲੀਨਾਸ਼ਕਾ ਲਈ ਅਧਿਕਾਰੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।
Share This Article with your Friends

0 comments: