Saturday, 24 June 2017

ਬਾਬਾ ਸਾਹੇਬ ਡਾ ਅੰਬੇਦਕਰ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ 25 ਨੂੰ

ਸਮਾਗਮ ਬਾਰੇ ਜਾਣਕਾਰੀ ਦਿੰਦੇ ਇਲਾਕਾ ਨਿਵਾਸੀ
ਲੁਧਿਆਣਾ, 24 ਜੂਨ 2017 (ਆਨਲਾਈਨ ਨਿਊਜ਼ ਲੁਧਿਆਣਾ): ਐਤਵਾਰ ਜੂਨ 25 ਨੂੰ ਬਾਬਾ ਸਾਹੇਬ ਡਾ ਭੀਮਰਾਓ ਅੰਬੇਦਕਰ ਜੀ ਦੇ 126ਵੇਂ ਜਨਮਦਿਨ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਸਿੰਘ ਸਭਾ, ਗੋਬਿੰਦ ਨਗਰ ਦੇ ਲੰਗਰ ਹਾਲ ਵਿੱਚ ਕਰਵਾਇਆ ਜਾ ਰਿਹਾ ਹੈ। ਸਮਾਗਮ ਦੌਰਾਨ ਸਵੇਰੇ 10 ਵਜੇ ਤੋਂ ਬਾਬਾ ਸਾਹੇਬ ਵੱਲੋ ਦੇਸ਼ ਦੀ ਉਨਤੀ, ਏਕਤਾ ਅਤੇ ਪੱਛੜੇ ਵਰਗ ਦੇ ਸਮਾਜਿਕ ਕਲਿਆਣ ਦੇ ਸਬੰਧ ਵਿੱਚ ਪਾਏ ਗਏ ਯੋਗਦਾਨ ਉੱਪਰ ਚਾਨਣਾ ਪਾਇਆ ਜਾਵੇਗਾ।

ਜਿਸ ਦੌਰਾਨ ਉੱਚ ਸਿਖਅਤ ਡਾਕਟਰਾਂ ਦੀ ਨਿਗਰਾਨੀ ਵਿੱਚ ਇੱਕ ਮੁਫਤ ਵਿਸ਼ਾਲ ਮੈਡੀਕਲ ਚੈਕ ਅੱਪ ਕੈਂਪ ਵੀ ਲਗਾਇਆ ਜਾਵੇਗਾ। ਰਵਨੀਤ ਬਿੱਟੂ ਮੈਂਬਰ ਪਾਰਲੀਆਮੈਂਟ ਲੁਧਿਆਣਾ ਮੁੱਖ ਮਹਿਮਾਨ ਵਜੋ ਪਹੁੰਚ ਰਹੇ ਹਨ ਜਦਕਿ ਕੁਲਦੀਪ ਵੈਦ ਵਿਧਾਇਕ ਹਲਕਾ ਗਿੱਲ, ਭਾਰਤ ਭੂਸ਼ਣ ਆਸ਼ੂ ਵਿਧਾਇਕ ਹਲਕਾ ਪੱਛਮੀ, ਗੁਰਪ੍ਰੀਤ ਗੋਗੀ, ਮਲਕੀਤ ਦਾਖਾ, ਰਮਨਜੀਤ ਲਾਲੀ ਅਤੇ ਜਸਵੀਰ ਲਵਣ ਆਦਿ ਉੱਘੇ ਕਾਂਗਰਸੀ ਲੀਡਰ ਵੀ ਸਮਾਗਮ ਵਿੱਚ ਸ਼ਮੂਲੀਅਤ ਕਰਨਗੇ।
Share This Article with your Friends

0 comments: