Monday, 12 June 2017

ਪੰਚਮ ਹਸਪਤਾਲ ਵਲੋਂ 10 ਦਿਨਾਂ ਸਰਜਰੀ ਕੈਂਪ 14 ਜੂਨ ਤੋਂ

ਪੰਚਮ ਹਸਪਤਾਲ ਹਸਪਤਾਲ ਦੇ ਸੀ.ਈ.ਓ. ਡਾ. ਕੰਵਲਜੀਤ ਕੌਰ ਮਰੀਜ਼ ਦੀ ਜਾਂਚ ਕਰਦੇ ਹੋਏ
ਲੁਧਿਆਣਾ, 12 ਜੂਨ 2017 (ਮਨੀਸ਼ਾ ਸ਼ਰਮਾਂ): ਸੁਪਰ ਮਲਟੀ ਸਪੈਸ਼ਐਲਿਟੀ ਪੰਚਮ ਹਸਪਤਾਲ, ਕੈਨਾਲ ਰੋਡ, ਜੱਵਦੀ ਵਲੋਂ ਸਲਾਨਾ 10 ਦਿਨਾਂ ਸਰਜਰੀ ਕੈਂਪ 14 ਜੂਨ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਅਤੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਆਰ.ਪੀ. ਸਿੰਘ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਇਹ ਕੈਂਪ ਲਗਾਇਆ ਜਾਂਦਾ ਹੈ ਤਾਂ ਕਿ ਮਰੀਜ਼ ਛੁੱਟੀਆਂ ਦੌਰਾਨ ਆਪਣੇ ਲੋੜੀਂਦੇ ਅਪ੍ਰੇਸ਼ਨ ਕਰਾ ਸਕਣ।

ਇਸ ਮੌਕੇ ਹਸਪਤਾਲ ਦੇ ਡਾਇਰੈਕਟਰ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਸਰਜਰੀ ਕਰਾਉਂਣ ਵਾਲੇ ਮਰੀਜ਼ਾਂ ਨੂੰ ਮੁਫ਼ਤ ਡਾਕਟਰੀ ਮਸ਼ਵਰਾ ਅਤੇ ਅਲਟਰਾਸਾਊਂਡ ਸਕਰੀਨਿੰਗ ਦੇਣ ਤੋਂ ਇਲਾਵਾ ਲੈਬ ਟੈਸਟਾਂ ਅਤੇ ਅਪ੍ਰੇਸ਼ਨਾਂ ਉਤੇ 20% ਦੀ ਰਿਆਇਤ ਦਿੱਤੀ ਜਾਏਗੀ। ਇਸ ਕੈਂਪ ਦੌਰਾਨ ਦੂਰਬੀਨ ਨਾਲ ਪਿੱਤੇ ਦੀ ਪੱਥਰੀ, ਅਪੈਂਡਿਕਸ, ਬਵਾਸੀਰ, ਹਰਨੀਆਂ, ਬੱਚੇਦਾਨੀ ਅਤੇ ਅੰਡੇਦਾਨੀ ਦੀਆਂ ਰਸੌਲੀਆਂ, ਨੱਕ, ਕੰਨ ਅਤੇ ਗਲੇ ਦੇ ਅਪ੍ਰੇਸ਼ਨ ਕੀਤੇ ਜਾਣਗੇ।

ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਮਰੀਜ਼ਾਂ ਦੀ ਸਹੂਲਤ ਲਈ ਕੈਸ਼ਲੈੱਸ ਸੁਵਿਧਾ ਵੀ ਉਪਲਬੱਧ ਹੈ। ਔਰਤ ਰੋਗਾਂ ਦੇ ਮਾਹਿਰ ਅਤੇ ਹਸਪਤਾਲ ਦੇ ਸੀ.ਈ.ਓ. ਡਾ. ਕੰਵਲਜੀਤ ਕੌਰ ਨੇ ਦੱਸਿਆ ਕਿ ਘਰੇਲੂ ਕੰਮਕਾਰ ਅਤੇ ਨੌਕਰੀਪੇਸ਼ਾ ਔਰਤਾਂ ਲਈ ਜੂਨ ਮਹੀਨੇ ਦੀਆਂ ਛੁੱਟੀਆਂ ਵਿੱਚ ਡਾਕਟਰੀ ਜਾਂਚ ਅਤੇ ਅਪ੍ਰੇਸ਼ਨ ਕਰਾਉਂਣ ਦਾ ਉਤਮ ਸਮਾਂ ਹੁੰਦਾ ਹੈ। ਦੂਰਬੀਨ ਨਾਲ ਬਿਨ੍ਹਾਂ ਚੀਰਫਾੜ ਦੇ ਅਪ੍ਰੇਸ਼ਨ ਕੀਤੇ ਜਾਂਦੇ ਹਨ ਅਤੇ ਮਰੀਜ ਨੂੰ ਦੂਜੇ ਦਿਨ ਘਰ ਭੇਜ ਦਿਤਾ ਜਾਂਦਾ ਹੈ। ਉਹਨਾਂ ਦੱਜਿਆ ਕਿ ਪੰਚਮ ਹਸਪਤਾਲ ਲੋੜਵੰਦ ਮਰੀਜਾਂ ਨੂੰ ਬੀਤੇ ਕਈ ਸਾਲਾਂ ਤੋਂ ਵਿਸ਼ਵ ਪੱਧਰ ਦੀਆਂ ਸਿਹਤ ਸਹੂਲਤਾਂ ਦਿੰਦਾ ਆ ਰਿਹਾ ਹੈ। ਪੰਚਮ ਹਸਪਤਾਲ ਵਿੱਚ ਵਿਸ਼ਵ ਪੱਧਰੀ ਕਿਟਾਣੂ ਰਹਿਤ ਅਪ੍ਰੇਸ਼ਨ ਥੀਏਟਰ, ਅਤਿ ਆਧੁਨਿਕ ਦੂਰਬੀਨ ਅਤੇ ਹੋਰ ਉਪਕਰਣ ਉਪਲਬੱਧ ਹਨ।
Share This Article with your Friends

0 comments: